ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥
ਉੂਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮਹੀ ਜਾਨੀ ॥
ਨਾਨਕ ਦਾਸ ਸਦਾ ਕੁਰਬਾਨੀ ॥੮॥੪॥


ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ॥
ਸ੍ਰੀ ਭਗਉਤੀ ਜੀ ਸਹਾਇ ॥
ਵਾਰ ਸ੍ਰੀ ਭਗਉਤੀ ਜੀ ਕੀ ॥
ਪਾਤਿਸਾਹੀ ੧੦ ॥


ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥
ਫਿਰਿ ਅੰਗਦੁ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
ਅਰਜਨ ਹਰਿਗੋਬਿੰਦ ਨੋ ਸਿਮਰੌਂ ਸ੍ਰੀ ਹਰਿਰਾਇ ॥
ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੈ ਸਭਿ ਦੁਖ ਜਾਇ ॥
ਤੇਗਬਹਾਦਰ ਸਿਮਰੀਐ ਘਰਿ ਨਉਨਿਧਿ ਆਵੈ ਧਾਇ ॥
ਸਭ ਥਾਈਂ ਹੋਇਂ ਸਹਾਇ ॥
ਦਸਵੇਂ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ॥
ਸਭ ਥਾਈਂ ਹੋਇਂ ਸਹਾਇ ॥


ਦਸਾਂ ਪਾਤਸ਼ਾਹੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ
ਦਸਮ ਗ੍ਰੰਥ ਸਾਹਿਬ ਜੀ, ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ ਦੇ
ਪਾਠ ਦੀਦਾਰ ਦਾ ਧਿਆਨ ਧਰ ਕੇ


ਬੋਲੋ ਜੀ ਵਾਹਿਗੁਰੂ !


ਪੰਜਾਂ ਪਿਆਰਿਆਂ ਪਿਆਰੇ ਦਇਆ ਸਿੰਘ ਜੀ, ਪਿਆਰੇ
ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ
ਮੁਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਚੋਹਾਂ
ਸਾਹਿਬਜ਼ਾਦਿਆਂ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ
ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਹਿ
ਸਿੰਘ ਜੀ, ਚਾਲ੍ਹੀਆਂ-ਮੁਕਤਿਆਂ, ਹਠੀਆਂ ਜਪੀਆਂ,
ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ
ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ
ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ


ਬੋਲੋ ਜੀ ਵਾਹਿਗੁਰੂ !


ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ,
ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ
ਚੜ੍ਹੇ, ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ
ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ
ਕੇਸਾਂ ਸੁਆਸਾਂ ਸੰਗ ਨਿਬਾਹੀ, ਤਿਨ੍ਹਾਂ ਪੁਰਾਤਨ ਅਤੇ
ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ
ਧਿਆਨ ਧਰ ਕੇ


ਬੋਲੋ ਜੀ ਵਾਹਿਗੁਰੂ !


ਪੰਜਾਂ ਤਖਤਾਂ, ਚਾਰ ਗੁਰਧਾਮਾਂ, ਸਰਬੱਤ
ਗੁਰਦੁਆਰਿਆਂ, ਨਿਸ਼ਾਨਾ, ਨਗਾਰਿਆਂ ਦਾ ਧਿਆਨ ਧਰ ਕੇ


ਬੋਲੋ ਜੀ ਵਾਹਿਗੁਰੂ !


ਪ੍ਰਿਥਮੇ ਸਰਬੱਤ ਖ਼ਾਲਸਾ ਜੀ ਕੀ ਅਰਦਾਸਿ ਹੈ ਜੀ,
ਸਰਬੱਤ ਖ਼ਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ
ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ।
ਜਹਾਂ ਜਹਾਂ ਖ਼ਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ
ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ,
ਸ੍ਰੀ ਸਾਹਿਬ ਜੀ ਸਹਾਇ, ਖ਼ਾਲਸਾ ਜੀ ਕੇ ਬੋਲ ਬਾਲੇ,


ਬੋਲੋ ਜੀ ਵਾਹਿਗੁਰੂ !


ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ,
ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ
ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ,
ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ ਧਰਮ ਕਾ ਜੈਕਾਰ,


ਬੋਲੋ ਜੀ ਵਾਹਿਗੁਰੂ !


ਸਿੱਖਾਂ ਦਾ ਮਨ ਨੀਵਾਂ, ਮਤ ਉਚੀ, ਮਤ ਪਤ ਦਾ
ਰਾਖਾ ਆਪਿ ਵਾਹਿਗੁਰੂ । ਹੇ ਅਕਾਲ ਪੁਰਖ ਆਪਣੇ ਪੰਥ ਦੇ
ਸਦਾ ਸਹਾਈ ਦਾਤਾਰ ਜੀਓ! ਸਮੂਹ ਗੁਰਦੁਆਰਿਆਂ
ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ
ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ ਜੀ । ਹੇ ਨਿਮਾਣਿਆਂ ਦੇ ਮਾਣ,
ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ,
ਵਾਹਿਗੁਰੂ ਜੀਓ, ਆਪ ਦੇ ਹਜ਼ੂਰ *............* ਦੀ ਅਰਦਾਸ ਹੈ ਜੀ ।


ਪਾਠ ਸੱਚਖੰਡ ਸ਼ਹੀਦ ਗੰਜ ਵਿਚ ਪ੍ਰਵਾਨ ਕਰਨਾ ਜੀ ।
ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ।
ਸੁਖ ਹੋਵੇ ਨਾਮ ਚਿਤ ਆਵੇ । ਸੇਈ ਪਿਆਰੇ ਮੇਲ, ਜਿਨ੍ਹਾਂ
ਮਿਲਿਆਂ ਤੇਰਾ ਨਾਮੁ ਚਿਤ ਆਵੇ ।
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ ।


ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਿਹ ॥


ਦੋਹਰਾ ॥


ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ॥
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ॥
ਗੁਰੂ ਗ੍ਰੰਥ ਦੀ ਮਾਨੀਐ ਪ੍ਰਗਟ ਗੁਰਾਂ ਦੀ ਦੇਹ ॥
ਜੋ ਪ੍ਰਭ ਕੋ ਮਿਲ੍ਯੋ ਚਹੈ ਖੋਜ ਸਬਦ ਮੈ ਲੇਹ ॥
ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ ॥
ਖੁਆਰ ਹੋਇ ਸਭ ਮਿਲੈਂਗੇ ਬਚੇ ਸਰਨ ਜੋ ਹੋਇ ॥
ਉਠ ਗਈ ਸਭ ਮਲੇਛ ਕੀ ਕਰ ਕੂੜਾ ਪਾਸਾਰ ॥
ਡੰਕਾ ਬਾਜੇ ਫਤਹਿ ਕਾ ਨਿਹਕਲੰਕ ਅਵਤਾਰ ॥
ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਹਰਿ ਅਵਤਾਰ ॥
ਜਗਮਗ ਜੋਤਿ ਬਿਰਾਜ ਰਹੀ ਸ੍ਰੀ ਅਬਚਲ ਨਗਰ ਅਪਾਰ ॥
ਖੰਡਾ ਜਾ ਕੇ ਹਾਥ ਮੈ ਕਲਗੀ ਸੋਹੈ ਸੀਸ ॥
ਸੋ ਹਮਰੀ ਰਛਿਆ ਕਰੈ ਗੁਰੂ ਕਲਗੀਧਰ ਜਗਦੀਸ ॥
ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੈ ਸੁ ਉਤਰੈ ਪਾਰ ॥
ਜੋ ਸਰਧਾ ਕਰ ਸੇਂਵਦੇ ਗੁਰ ਪਾਰਿ ਉਤਾਰਨ ਹਾਰ ॥


ਗੱਜ ਕੇ ਜੈਕਾਰਾ ਗਜਾਵੇ,ਫਤੇ ਪਾਵੇ
ਸੋ ਨਿਹਾਲ ਹੋ ਜਾਵੇ, ਸਤਿ ਸ੍ਰੀ ਅਕਾਲ ॥
ਚੜ੍ਹਿਆ ਗੁਰੂ ਗੋਬਿੰਦ ਸਿੰਘ ਲੈ ਧਰਮ ਨਗਾਰਾ ॥
ਮਾਰਿਆ ਨੁਰੰਗਾ ਤੁਰਕੜਾ ਜਿਨ ਖਿੱਚਿਆ ਹੰਕਾਰਾ ॥
ਧਰਤੀ ਪੈ ਗਿਆ ਹਲਚਲਾ ਸਭ ਛੋਡੇ ਘਰ ਬਾਰਾ ॥
ਐਸੇ ਦੁੰਦ ਕਲੇਸ਼ ਮੈਂ ਖਪਿਓ ਸਭ ਸੰਸਾਰਾ ॥
ਰਾਜੇ ਸ਼ਾਹ ਬਜੀਦੜੇ ਸਭ ਹੋਸੀ ਛਾਰਾ ॥
ਸੱਚੇ ਸਤਿਗੁਰ ਬਾਝਹੋਂ ਕੋਈ ਨਹੀਂ ਭੈ ਮੇਟਣਹਾਰਾ ॥
ਮੀਣੀਏ, ਮਸੰਦੀਏ, ਨੜੀ, ਕੁੜੀ ਮਾਰ ਕੀ ਸਭਾ ਉਠਾਇ ਕੈ,
ਗੁਰ ਸਿੰਘਾਂ ਰਚੇ ਜੈਕਾਰੇ, ਗਜਾਉਣਗੇ ਗੁਰਾਂ ਦੇ ਪਿਆਰੇ ॥


ਗੱਜ ਕੇ ਜੈਕਾਰਾ ਗਜਾਵੇ,ਫਤੇ ਪਾਵੇ
ਸੋ ਨਿਹਾਲ ਹੋ ਜਾਵੇ, ਸਤਿ ਸ੍ਰੀ ਅਕਾਲ ॥
ਗਰਬਰ ਅਕਾਲ ॥ ਚਿਟਿਆਂ ਬਾਜਾਂ ਵਾਲੇ ਸਤਿਗੁਰੋ ਰਖਿਓ
ਬਿਰਦ ਬਾਣੇ ਦੀ ਲਾਜ ਹਠੀਓ ਜਪੀਓ ਤਪੀਓ, ਸ਼ਹੀਦੋ
ਸਿੰਘੋ ਸਰਬੱਤ ਗੁਰੂ ਖ਼ਾਲਸਾ ਸਿੰਘ ਸਾਹਿਬ ਜੀ ਕੋ
ਸਤਿ ਸ੍ਰੀ ਅਕਾਲ, ਲਾਡਲੀਆਂ ਫੋਜਾਂ ਦੇ ਮਾਲਕੋ ਸਤਿਗੁਰੋ
ਫੌਜਾਂ ਰਖਣੀਆਂ ਤਿਆਰ ਬਰ ਤਿਆਰ ਸੋਢੀ ਸਚੇ
ਪਾਤਿਸ਼ਾਹ ਜੀ ਮਹਾਰਾਜ ਆਪ ਜੀ ਦਾ ਖ਼ਾਲਸਾ ਜਪੇ
ਅਕਾਲ ਹੀ ਅਕਾਲ, ਗੁਰਬਰ ਅਕਾਲ, ਦੇਗ਼ ਤੇਗ਼ ਫ਼ਤੇ,
ਗੁਰੂ ਖ਼ਾਲਸੇ ਦੀ ਹਰ ਮੈਦਾਨ ਫ਼ਤੇ ।


ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਿਹ ॥


too tthaakur tum peh aradaas |
jeeo pindd sabh teree raas |
tum maat pitaa ham baarik tere |
tumaree kripaa meh sookh ghanere |
koe na jaanai tumaraa ant |
auooche te aoochaa bhagavant |
sagal samagree tumarai sootr dhaaree |
tum te hoe su aagiaakaaree |
tumaree gat mit tumahee jaanee |
naanak daas sadaa kurabaanee |8|4|


ik oankaar sree vaahiguroo jee kee fate |
sree bhgautee jee sahaae |
vaar sree bhgautee jee kee |
paatisaahee 10 |


pritham bhagauatee simar kai gur naanak leen dhiaae |
fir angad gur te amaradaas raamadaasai hoeen sahaae |
arajan harigobind no simarauan sree hariraae |
sree harikrisan dhiaaeeai jis dditthai sabh dukh jaae |
tegabahaadar simareeai ghar naunidh aavai dhaae |
sabh thaaeen hoein sahaae |
dasaven paatasaah sree guroo gobind singh saahib jee |
sabh thaaeen hoein sahaae |


dasaan paatashaaheean dee jot sree guroo granth saahib jee,
sree dasam granth saahib jee, sree sarabaloh granth saahib jee
de paatth deedaar daa dhiaan dhar ke


bolo jee vaahiguroo !


panjaan piaariaan piaare deaa singh jee, piaare
dharam singh jee, piaare hinmat singh jee, piaare
muhakam singh jee, piaare saahib singh jee, chohaan
saahibazaadiaan saahib ajeet singh jee, saahib jujhaara
singh jee, saahib zoraavar singh jee, saahib fatahi
singh jee, chaalheea-mukatiaan, hattheean japeean,
tapeean, jinhaan naam japiaa, vandd chhakiaa, dega
chalaaee, teg vaahee, dekh ke anaddatth keetaa, tinhaan
piaariaan, sachiaariaan dee kamaaee daa dhiaan karake


bolo jee vaahiguroo !


jinhaan singhaan singhaneean ne dharam het sees dite,
band band kattaae, khopareean luhaaeean, charakharreean te
charrhe, aariaan naal chiraae, guraduaariaan dee sevaa
lee kurabaaneean keeteean, dharam naheen haariaa, sikhee
kesaan suaasaan sang nibaahee, tinhaan puraatan ate
varatamaan samen de sarabat shaheedaan dee kamaaee daa
dhiaan dhar ke


bolo jee vaahiguroo !


panjaan takhataan, chaar guradhaamaan, sarabata
guraduaariaan, nishaanaa, nagaariaan daa dhiaan dhar ke


bolo jee vaahiguroo !


prithame sarabat khaalasaa jee kee aradaas hai jee,
sarabat khaalasaa jee ko vaahiguroo, vaahiguroo, vaahiguroo
chit aave, chit aavan kaa sadakaa sarab sukh hove |
jahaan jahaan khaalasaa jee saahib, tahaan tahaan rachhiaa
riaaeit, deg teg fatih, birad kee paij, panth kee jeet,
sree saahib jee sahaae, khaalasaa jee ke bol baale,


bolo jee vaahiguroo !


sikhaan noo sikhee daan, kes daan, rahit daan,
bibek daan, visaah daan, bharosaa daan, daanaan sira
daan naam daan, sree amritasar jee ke darashan ishanaan,
chauakeean, jhandde, bunge, jugo jug attal dharam kaa jaikaar


bolo jee vaahiguroo !


sikhaan daa man neevaan, mat uchee, mat pat daa
raakhaa aap vaahiguroo | he akaal purakh aapane panth de
sadaa sahaaee daataar jeeo! samooh guraduaariaan
guradhaamaan de khulhe darashan deedaar te sevaa sanbhaal daa
daan khaalasaa jee noo bakhasho jee | he nimaaniaan de maan,
nitaaniaan de taan, niottiaan dee ott, sache pitaa,
vaahiguroo jeeo, aap de hazoor *............* dee aradaas hai jee |


paatth sachakhandd shaheed ganj vich pravaan karanaa jee |
akhar vaadhaa ghaattaa bhul chuk muaaf karanee |
sukh hove naam chit aave | seee piaare mel, jinhaa
miliaan teraa naam chit aave |
naanak naam charrhadee kalaa
tere bhaane sarabat daa bhalaa |


vaahiguroo jee kaa khaalasaa |
vaahiguroo jee kee fatih |


doharaa |


aagiaa bhee akaal kee tabee chalaaeo panth |
sabh sikhan ko hukam hai guroo maaneeo granth |
guroo granth dee maaneeai pragatt guraan dee deh |
jo prabh ko milayo chahai khoj sabad mai leh |
raaj karegaa khaalasaa aakee rahai na koe |
khuaar hoe sabh milainge bache saran jo hoe |
autth gee sabh malechh kee kar koorraa paasaar |
ddankaa baaje fateh kaa nihakalank avataar |
naanak guroo gobind singh jee pooran har avataar |
jagamag jot biraaj rahee sree abachal nagar apaar |
khanddaa jaa ke haath mai kalagee sohai sees |
so hamaree rachhiaa karai guroo kalageedhar jagadees |
vaahiguroo naam jahaaz hai charrhai su utarai paar |
jo saradhaa kar senvade gur paar utaaran haar |


gaj ke jaikaaraa gajaave,fate paave
so nihaal ho jaave, sat sree akaal |
charrhiaa guroo gobind singh lai dharam nagaaraa |
maariaa nurangaa turakarraa jin khichiaa hankaaraa |
dharatee pai giaa halachalaa sabh chhodde ghar baaraa |
aise dund kalesh main khapio sabh sansaaraa |
raaje shaah bajeedarre sabh hosee chhaaraa |
sache satigur baajhahon koee naheen bhai mettanahaaraa |
meenee, masandee, narree, kurree maar kee sabhaa utthaae kai,
gur singhaan rache jaikaare, gajaaunage guraan de piaare |


gaj ke jaikaaraa gajaave,fate paave
so nihaal ho jaave, sat sree akaal |
garabar akaal |
chittiaan baajaan vaale satiguro rakhio
birad baane dee laaj hattheeo japeeo tapeeo, shaheedo
singho sarabat guroo khaalasaa singh saahib jee ko
sat sree akaal, laaddaleean fojaan de maalako satiguro
fauajaan rakhaneean tiaar bar tiaar sodtee sache
paatishaah jee mahaaraaj aap jee daa khaalasaa jape
akaal hee akaal, gurabar akaal, deg teg fate,
guroo khaalase dee har maidaan fate |

vaahiguroo jee kaa khaalasaa |
vaahiguroo jee kee fatih |


तू ठाकुरु तुम पहि अरदासि ॥
जीउ पिंडु सभु तेरी रासि ॥
तुम मात पिता हम बारिक तेरे ॥
तुमरी क्रिपा महि सूख घनेरे ॥
कोइ न जानै तुमरा अंतु ॥
उूचे ते ऊचा भगवंत ॥
सगल समग्री तुमरै सूत्रि धारी ॥
तुम ते होइ सु आगिआकारी ॥
तुमरी गति मिति तुमही जानी ॥
नानक दास सदा कुरबानी ॥८॥४॥


ੴ स्री वाहिगुरू जी की फते ॥
स्री भगउती जी सहाइ ॥
वार स्री भगउती जी की ॥
पातिसाही १० ॥


प्रिथम भगौती सिमरि कै गुर नानक लईं धिआइ ॥
फिरि अंगदु गुर ते अमरदासु रामदासै होईं सहाइ ॥
अरजन हरिगोबिंद नो सिमरौं स्री हरिराइ ॥
स्री हरिक्रिसन धिआईऐ जिसु डिठै सभि दुख जाइ ॥
तेगबहादर सिमरीऐ घरि नउनिधि आवै धाइ ॥
सभ थाईं होइं सहाइ ॥
दसवें पातसाह स्री गुरू गोबिंद सिंघ साहिब जी ॥
सभ थाईं होइं सहाइ ॥


दसां पातशाहीआं दी जोति स्री गुरू ग्रंथ साहिब जी, स्री
दसम ग्रंथ साहिब जी, स्री सरबलोह ग्रंथ साहिब जी दे
पाठ दीदार दा धिआन धर के


बोलो जी वाहिगुरू !


पंजां पिआरिआं पिआरे दइआ सिंघ जी, पिआरे
धरम सिंघ जी, पिआरे हिंमत सिंघ जी, पिआरे
मुहकम सिंघ जी, पिआरे साहिब सिंघ जी, चोहां
साहिबज़ादिआं साहिब अजीत सिंघ जी, साहिब जुझार
सिंघ जी, साहिब ज़ोरावर सिंघ जी, साहिब फतहि
सिंघ जी, चाल्हीआं-मुकतिआं, हठीआं जपीआं,
तपीआं, जिन्हां नाम जपिआ, वंड छकिआ, देग
चलाई, तेग वाही, देख के अणडिठ कीता, तिन्हां
पिआरिआं, सचिआरिआं दी कमाई दा धिआन करके


बोलो जी वाहिगुरू !


जिन्हां सिंघां सिंघणीआं ने धरम हेत सीस दिते,
बंद बंद कटाए, खोपरीआं लुहाईआं, चरखड़ीआं ते
चढ़े, आरिआं नाल चिराए, गुरदुआरिआं दी सेवा
लई कुरबानीआं कीतीआं, धरम नहीं हारिआ, सिक्खी
केसां सुआसां संग निबाही, तिन्हां पुरातन अते
वरतमान समें दे सरबत शहीदां दी कमाई दा
धिआन धर के


बोलो जी वाहिगुरू !


पंजां तखतां, चार गुरधामां, सरबत
गुरदुआरिआं, निशाना, नगारिआं दा धिआन धर के


बोलो जी वाहिगुरू !


प्रिथमे सरबत क़ालसा जी की अरदासि है जी,
सरबत क़ालसा जी को वाहिगुरू, वाहिगुरू, वाहिगुरू
चित आवे, चित आवन का सदका सरब सुख होवे ।
जहां जहां क़ालसा जी साहिब, तहां तहां रछिआ
रिआइत, देग तेग फतिह, बिरद की पैज, पंथ की जीत,
स्री साहिब जी सहाइ, क़ालसा जी के बोल बाले,


बोलो जी वाहिगुरू !


सिक्खां नूं सिक्खी दान, केस दान, रहित दान,
बिबेक दान, विसाह दान, भरोसा दान, दानां सिर
दान नाम दान, स्री अंम्रितसर जी के दरशन इशनान,
चौकीआं, झंडे, बुंगे, जुगो जुग अटल धरम का जैकार,


बोलो जी वाहिगुरू !


सिक्खां दा मन नीवां, मत उची, मत पत दा
राखा आपि वाहिगुरू । हे अकाल पुरख आपणे पंथ दे
सदा सहाई दातार जीओ! समूह गुरदुआरिआं
गुरधामां दे खुल्हे दरशन दीदार ते सेवा संभाल दा
दान क़ालसा जी नूं बक़शो जी । हे निमाणिआं दे माण,
निताणिआं दे ताण, निओटिआं दी ओट, सचे पिता,
वाहिगुरू जीओ, आप दे हज़ूर *............* दी अरदास है जी ।


पाठ सचखंड शहीद गंज विच प्रवान करना जी ।
अक्खर वाधा घाटा भुल चुक मुआफ़ करनी ।
सुख होवे नाम चित आवे । सेई पिआरे मेल, जिन्हां
मिलिआं तेरा नामु चित आवे ।
नानक नाम चढ़दी कला
तेरे भाणे सरबत दा भला ।


वाहिगुरू जी का क़ालसा ॥
वाहिगुरू जी की फ़तिह ॥


दोहरा ॥


आगिआ भई अकाल की तबी चलाइओ पंथ ॥
सभ सिक्खन को हुकम है गुरू मानीओ ग्रंथ ॥
गुरू ग्रंथ दी मानीऐ प्रगट गुरां दी देह ॥
जो प्रभ को मिल्यो चहै खोज सबद मै लेह ॥
राज करेगा खालसा आकी रहै न कोइ ॥
खुआर होइ सभ मिलैंगे बचे सरन जो होइ ॥
उठ गई सभ मलेछ की कर कूड़ा पासार ॥
डंका बाजे फतहि का निहकलंक अवतार ॥
नानक गुरू गोबिंद सिंघ जी पूरन हरि अवतार ॥
जगमग जोति बिराज रही स्री अबचल नगर अपार ॥
खंडा जा के हाथ मै कलगी सोहै सीस ॥
सो हमरी रछिआ करै गुरू कलगीधर जगदीस ॥
वाहिगुरू नाम जहाज़ है चढ़ै सु उतरै पार ॥
जो सरधा कर सेंवदे गुर पारि उतारन हार ॥


गज के जैकारा गजावे,फते पावे
सो निहाल हो जावे, सति स्री अकाल ॥
चढ़िआ गुरू गोबिंद सिंघ लै धरम नगारा ॥
मारिआ नुरंगा तुरकड़ा जिन खिचिआ हंकारा ॥
धरती पै गिआ हलचला सभ छोडे घर बारा ॥
ऐसे दुंद कलेश मैं खपिओ सभ संसारा ॥
राजे शाह बजीदड़े सभ होसी छारा ॥
सचे सतिगुर बाझहों कोई नहीं भै मेटणहारा ॥
मीणीए, मसंदीए, नड़ी, कुड़ी मार की सभा उठाइ कै,
गुर सिंघां रचे जैकारे, गजाउणगे गुरां दे पिआरे ॥


गज के जैकारा गजावे,फते पावे
सो निहाल हो जावे, सति स्री अकाल ॥
गरबर अकाल ॥ चिटिआं बाजां वाले सतिगुरो रखिओ
बिरद बाणे दी लाज हठीओ जपीओ तपीओ, शहीदो
सिंघो सरबत गुरू क़ालसा सिंघ साहिब जी को
सति स्री अकाल, लाडलीआं फोजां दे मालको सतिगुरो
फौजां रखणीआं तिआर बर तिआर सोढी सचे
पातिशाह जी महाराज आप जी दा क़ालसा जपे
अकाल ही अकाल, गुरबर अकाल, देग़ तेग़ फ़ते,
गुरू क़ालसे दी हर मैदान फ़ते ।


वाहिगुरू जी का क़ालसा ॥
वाहिगुरू जी की फ़तिह ॥